Quantcast
Channel: Punjabi Teshan
Viewing all articles
Browse latest Browse all 1351

Press Conference | Qismat Releasing 21 September

$
0
0

qismat ammyvikr
Qismat Releasing 21 september

“ਕਿਸਮਤ” ਦੇ ਨਾਲ ਆਪਣੀ ਕਿਸਮਤ ਚਮਕਾਉਣ ਆ ਰਹੇ ਨੇ ਐਮੀ ਵਿਰਕ ਤੇ ਸਰਗੁਣ ਮਹਿਤਾ, 21 ਸਿਤਮਬਰ ਨੂੰ

ਚੰਡੀਗੜ 20 ਸਿਤਮਬਰ (   ) ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕਨਿਰਦੇਸ਼ਕ ਜਗਦੀਪ ਸਿੱਧੂ ਦੀ  21 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮਕਿਸਮਤਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਕਮਾਲ ਦੀ ਫ਼ਿਲਮ ਹੈ ਇਸ ਫ਼ਿਲਮ  ਦੇ ਪ੍ਰਚਾਰ ਲਈ ਫ਼ਿਲਮ ਦੀ ਸਮੁੱਚੀ ਟੀਮ ਵਲੋਂ ਅੱਜ ਸਥਾਨਕ ਪ੍ਰੈਸ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਫ਼ਿਲਮ ਟੀਮ ਵਿੱਚ ਹੀਰੋ ਐਮੀ ਵਿਰਕ, ਹੀਰੋਇਨ ਸਰਗੁਣ ਮਹਿਤਾ, ਲੇਖਕ ਨਿਰਦੇਸ਼ਕ ਜਗਦੀਪ ਸਿੰਘ ਤੇ ਨਿਰਮਾਤਾ ਅੰਕਿਤ ਵਿਜ਼ਨ,ਨਵਦੀਪ ਨਰੂਲਾ, ਜਤਿੰਦਰ ਔਲਖ, ਸ਼ੁਭਮ ਗੋਇਲ ਤੇ ਸਹਿ-ਨਿਰਮਾਤਾ ਸੰਤੋਸ਼ ਥੀਟੇ ਵਿਸ਼ੇਸ ਤੌਰਤੇ ਹਾਜ਼ਰ ਹੋਏ ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ,ਗੁੱਗੂ ਗਿੱਲ, ਹਰਦੀਪ ਗਿੱਲ, ਤਾਨੀਆਂ , ਹਰਬੀ ਸੰਘਾਂ  ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ ਫ਼ਿਲਮ ਦੇ ਨਿਰਮਾਤਾ ਅੰਕਿਤ ਵਿਜ਼ਨ,ਨਵਦੀਪ ਨਰੂਲਾ, ਜਤਿੰਦਰ ਔਲਖ, ਸ਼ੁਭਮ ਗੋਇਲ ਹਨ ਤੇ ਸੰਤੋਸ਼ ਸੁਭਾਸ਼ ਥੀਟੇ, ਯੁਵਰਾਜ ਸਿੰਘ ਸਹਾਇਕ ਨਿਰਮਾਤਾ ਹਨ

ਫ਼ਿਲਮ ਬਾਰੇ ਗੱਲਬਾਤ ਕਰਦਿਆ ਐਮੀ ਵਿਰਕ ਨੇ ਕਿਹਾ ਕਿ ਇਹ ਫਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਬਣੀ ਫ਼ਿਲਮ ਹੈ ਜਿਸ ਵਿੱਚ ਦਰਸ਼ਕ ਇੱਕ ਨਵੇਂ ਰੂਪ ਵਿੱਚ ਵੇਖਣਗੇ ਇਸ ਵਿੱਚ ਉਹਸ਼ਿਵੇਨਾਮ ਦੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈਜਿਸਦੀ ਮਖੋਲ਼ਾਂ ਭਰੀ  ਜ਼ਿੰਦਗੀ ਵਿੱਚ ਕਿਵੇਂ ਮਹੁੱਬਤ ਦੇ ਰੰਗ ਚੜ੍ਹਦਾ ਹੈਫ਼ਿਲਮ ਦੋ ਨੌਜਵਾਨ ਦਿਲਾਂ ਦੀ ਕਹਾਣੀ ਹੈ ਜਿਸਨੂੰ ਦਰਸ਼ਕ ਖੂਬ ਪਿਆਰ ਦੇਣਗੇ

ਫ਼ਿਲਮ ਵਾਲੇ ਲੇਖਕ ਜਗਦੀਪ ਸਿੱਧੂ ਨੇ ਦੱਸਿਆ ਕਿ“ਫਿਲਮ ਵਿਚ ਦਰਸ਼ਕਾਂ ਨੂੰ ਬਹੁਤ ਕੁਜ ਨਵਾਂ ਦੇਖਣ ਨੂੰ ਮਿਲੂਗਾ। ਇਹ ਇਕ ਇੱਦਾਂ ਦੀ ਪੰਜਾਬੀ ਫਿਲਮ ਹੈ ਜੋ ਰੋਮਾੰਟਿਕ ਹੈ ਇਕ ਚੰਗੀ ਲਵ ਸਟੋਰੀ ਜੋ ਫਿਲਮ ਦੀ ਰੀੜ ਦੀ ਹੱਡੀ ਹੈ”.

ਅਦਾਕਾਰਾ ਸਰਗੁਣ ਮਹਿਤਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸਦੇ ਕਿਰਦਾਰ ਦੇ ਕਈ ਸੇਡਜ਼ ਹਨ ਮੇਰੀ ਅਤੇ ਐਮੀ ਦੀ ਲਵ ਸਟੋਰੀ ਹੈ ਜਿਸ ਨੂੰ ਸਿਰੇ ਚੜ੍ਹਨ ਵਿੱਚ ਕਈ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ

ਫ਼ਿਲਮ ਦੀ ਨਿਰਮਾਤਾ ਟੀਮ ਨੇ ਦੱਸਿਆ ਕਿ ਕਿਸਮਤ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ ਸਾਹਣੁ ਪੂਰੀ ਉਮੀਦ ਹੈ ਕੇ ਦਰਸ਼ਕ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਬਹੁਤ ਪਿਆਰ ਦੇਣਗੇ

ਫ਼ਿਲਮ ਦੇ ਗੀਤ ਬਹੁਤ ਵਧੀਆਂ ਤੇ ਦਿਲਾਂ ਨੂੰ ਛੂੰਹਣ ਵਾਲੇ ਹਨ. ਫਿਲਮ ਵਿਚ ਕੁਲ ਛੇ ਗਾਣੇ ਹਨ ਜਿਹਦਾ ਸੰਗੀਤ ਦਿੱਤਾ ਹੈ ਮਸ਼ਹੂਰ ਬੀ ਪ੍ਰਾਕ ਨੇ, ਇਹਦੇ ਗਾਣੇ ਲਿਖੇ ਨੇ ਜਾਣੀ ਨੇ ਜਿਹਨਾਂ ਨੂੰ ਗਾਇਆ ਹੈ ਐਮੀ ਵਿਰਕ, ਬ ਪ੍ਰਾਕ, ਗੁਰਨਾਮ ਭੁੱਲਰ, ਕਮਲ ਖਾਨ, ਦਿਵਿਆ ਦੱਤਾ ਤੇ ਨੀਤੂ ਭੱਲਾ ਨੇ.

qismat ammyvirk
Qismat Releasing 21 september

 


Viewing all articles
Browse latest Browse all 1351

Trending Articles