ਮੁੱਢ ਤੋਂ ਹੀ ਪੰਜਾਬ ਸੂਬੇ ਦੇ ਨਾਲ ਸਰਕਾਰਾਂ ਦਾ ਰਵਈਆ ਕਾਣੀ ਵੰਡ ਵਾਲਾ ਹੀ ਰਿਹਾ ਹੈ| ਬਦਲਦੀਆਂ ਸਰਕਾਰਾਂ ਨੇ ਆਪਣੀ ਆਪਣੀ ਵਾਰੀ ਬੰਨ ਕੇ ਇਸ ਰਾਜ ਨੂੰ ਲੁਟਿਆ ਹੀ ਹੈ| ਕਦੀ ਪੰਜਾਬ ਦੇ ਪਾਣੀਆਂ ਦੀ ਵੰਡ ਤੁਰਨ ਲਗਦੀ ਹੈ ਕਦੀ
ਪੰਜਾਬੀ ਭਾਸ਼ਾ ਨੂੰ ਦਰਜ ਨਹੀਂ ਦਿੱਤਾ ਜਾਂਦਾ| ਜ਼ੁਲਮ ਦੇ ਖਿਲਾਫ ਹਰ ਉੱਠਦੀ ਆਵਾਜ਼ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਜਾਂਦਾ ਹੈ| ਨਸ਼ੇ, ਡੇਰੇ, ਨੇਤਾ ਸਰਕਾਰਾਂ ਪੰਜਾਬ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਹਨ|